Sunday, May 8, 2011

ਟੱਪੇ [punjabi tappe]

ਭਸੂੜੀ ਨਵੀ ਪੁਆ ਆਈ ਏ
ਖਵਰੇ ਕਿਥੇ ਗੱਡੀ ਠੋਕ ਤੀ
ਨਾਲੇ ਚਲਾਨ ਕਟਵਾ ਆਈ ਏ .....[ਗੁਰ੍ਬ੍ਰਿੰਦਰ ]


ਸੋਨੇ ਦੀ ਇੱਟ ਮਾਹਿਆ
ਸੁਪਨੇ ਚ ਮਿਲ ਤਾ ਲਈਏ
ਕਦੇ ਅਖ ਵੀ ਤੂ ਮੀਟ ਮਾਹਿਆ .......[ਗੁਰ੍ਬ੍ਰਿੰਦਰ


ਬੜਾ ਭੁਜਿਆ ਕਰਾਰਾ ਏ
ਬੋਤਲ ਪਿਹਲਾਂ ਗਈ ਮੁਕ ਸੀ
ਹੁਣ ਮੁਕ ਗਇਆ ਖਾਰਾ ਏ .....[ਗੁਰ੍ਬ੍ਰਿੰਦਰ ]



ਰਹ ਗਈ ਚਿਕਨ ਸਲਾਮੀ ਏ
ਦਾਰੂ ਵੀਰ ਛਡਨੀ
]ਪੇਣੀ
ਬੜੀ ਭੇੜੀ ਇਹ ਗੁਲਾਮੀ ਏ ....ਗੁਰ੍ਬ੍ਰਿੰਦਰ


ਪਾਇਯਾ
ਛੇਤੀ ਮੁੜ ਵਤਨਾ ਨੂ
ਮੇਰੀ ਜਿੰਦ ਨਿਕਲਣ ਤੇ ਆਈ ਆ .....[ਗੁਰ੍ਬ੍ਰਿੰਦਰ ]



ਅਧਾ
ਜਾਂਦਾ ਹੋਇਆ ਦਸ ਨਾ ਗ੍ਯੋੰ
ਵੇ ਕਿਥੇ ਘ੍ਲਾਂ ਤੈਨੂ ਮੈਂ ਸਦਾ.....[ਗੁਰ੍ਬ੍ਰਿੰਦਰ ]



ਪੋੰਣਾ
ਜੁਦਾਈਆਂ ਵਾਲਾ ਦਰਦ ਬੁਰਾ
ਸਾਥੋਂ ਹੋਰ ਸੇਹੰਨ ਨਹੀ ਹੋਣਾ ....[ਗੁਰ੍ਬ੍ਰਿੰਦਰ]


ਰੋਟੀ
ਊਨ੍ਠਾਂ ਵਾਲੇ ਤੁਰ ਨੀ ਗਏ
ਸੱਸੀ ਰਹ ਗੀ ਥਲਾਂ ਚ ਖਲੋਤੀ ......[ਗੁਰ੍ਬ੍ਰਿੰਦਰ ]


ਤਾਰੇ
ਇਕ ਵਾਰੀ ਦਸ ਵੇ ਰੱਬਾ
ਕਿਥੇ ਲੁਕ ਗਏ ਨੇ ਮਿਤਰ ਪਿਆਰੇ .......[ਗੁਰ੍ਬ੍ਰਿੰਦਰ ]


ਅਸਮਾਨੀ ਤਾਰੇ ਨੇ
ਚਨ ਸਾਡਾ ਲਿਸ਼੍ਕ਼ ਪਇਆ
ਮੁੜ ਰਬੀ ਨਜ਼ਾਰੇ ਨੇ .........[ਗੁਰ੍ਬ੍ਰਿੰਦਰ ]


ਬੂਹੇ ਚਿਕ ਲਟਕਾਈ ਹੋਈ ਏ
ਚਨ ਮੇਰਾ ਨਹੀਓ ਦਿਸਦਾ
ਮੋਹਰੇ ਬਦਲੀ ਛਾਈ ਹੋਈ ਏ ........[ਗੁਰ੍ਬ੍ਰਿੰਦਰ ]


ਬੁਲੋੰਦੀ
ਚਲਦੀ ਗਡੀ ਜਿੰਦਗੀ ਦੀ
ਟੇਸ਼ਨ ਮੋਤ ਦੇ ਤੇ ਆਕੇ ਖਲੋਂਦੀ ......[
ਗੁਰ੍ਬ੍ਰਿੰਦਰ]


ਪੌੜੀ
ਅਖਾਂ ਵਿਚ ਪਾਣੀ ਆ ਗਇਆ
ਮਿਰਚ ਚਬ ਲੀ ਭੁਲੇਖੇ ਨਾਲ ਕੌੜੀ....[ਗੁਰ੍ਬ੍ਰਿੰਦਰ]


ਭੈੜਾ ਜਗ ਮੈਂਡੇ ਤੇ ਹਸਦਾ
ਓਹਦਾ ਰਬ ਅਰਸ਼ਾਂ ਤੇ
ਤੇ ਮੈਂਡਾ ਦਿਲ ਮੇਰੇ ਵਿਚ ਵਸਦਾ ......[ਗੁਰ੍ਬ੍ਰਿੰਦਰ ]


ਚੂਰੀ
ਵਤਨਾ ਨੂ ਮੁੜ ਚੰਨ ਵੇ
ਹੁਣ ਸਹੀ ਨਹੀ ਜਾਂਦੀ ਦੂਰੀ ...[ਗੁਰ੍ਬ੍ਰਿੰਦਰ]


ਗਜ੍ਦੇ
ਕੇਹੜਾ ਹੋਰ ਦਰ ਰਹ ਗਇਆ
ਮੈਂ ਥਕ ਗਇਆ ਕਰ ਕਰ ਸਜਦੇ ....[ਗੁਰ੍ਬ੍ਰਿੰਦਰ ]


ਤੂੰ ਯਾਰੀ ਸੱਸੀ ਵਾਂਗ ਲੈ ਹੋਈ ਏ
ਹੁਣ ਇਕ ਵਾਰੀ ਖੋਲ ਅਖ ਨੀ
ਕਿਓਂ ਮੇਰੀ ਨੀਂਦ ਉਡਾਈ ਹੋਈ ਏ ....[ਗੁਰ੍ਬ੍ਰਿੰਦਰ]


ਅਖੀਆਂ ਅਥਰੂ ਵਹਾਉਂਦਿਆਂ ਨੇ
ਨੀਂਦ ਨਾ ਪਵੇ ਰਾਤ ਨੂ
ਉਮੀਦਾਂ ਗੋਤੇ ਖਾਂਦੀਆਂ ਨੇ ...........[ਗੁਰ੍ਬ੍ਰਿੰਦਰ]


ਕੋਈ ਜ਼ਾਰ ਜ਼ਾਰ ਰੋਂਦਾ ਏ
ਲੋਕ ਕਹਿਣ ਹੋਇਆ ਕਮਲਾ
ਉਹ ਫੱਟ ਇਸ਼ਕੇ ਦੇ ਧੋਂਦਾ ਏ |....[
ਗੁਰ੍ਬ੍ਰਿੰਦਰ]


ਨਸ਼ਾ ਹੁਸਨ ਦਾ ਕਰ ਲੈਂਣ ਦੇ
ਕੁਝ ਚਿਰ ਰੁੱਕ ਸੋਹਣੀਏ
ਸਾਨੂ ਅਖੀਆਂ ਤਾਂ ਭਰ ਲੈਣ ਦੇ ......[ਗੁਰ੍ਬ੍ਰਿੰਦਰ ]


ਅੱਗ ਗਰਮੀ ਨੇ ਲਾਈ ਹੋਈ ਏ
ਲੋਗ ਕਹੰਦੇ ਨੀਮ੍ਬੂ ਪਾਣੀ ਪੀ
ਮੈਂ ਤਾਂ ਬੀਅਰ ਮੰਗਾਈ ਹੋਈ ਏ..[ਗੁਰ੍ਬ੍ਰਿੰਦਰ ]


ਤਾਰੇ ਚੜਿਆਂ ਵੀ ਰੈਣ ਕੋਈ ਨਾ
ਜਗ ਭੈੜਾ ਕਰੇ ਮੌਜਾਂ
ਸਾਨੂ ਸੁਤਿਆਂ ਵੀ ਚੈਨ ਕੋਈ ਨਾ .......[ਗੁਰ੍ਬ੍ਰਿੰਦਰ ]



ਹਥੀਂ ਤਸਬੀ ਚਾਈ ਹੋਈ ਏ
ਇਕ ਤੇਰੀ ਲੋੜ ਨੂੰ ਮਾਹਿਆ
ਯਾਰੀ ਰਬ ਨਾਲ ਪੈ ਹੋਈ ਏ .......[ਗੁਰ੍ਬ੍ਰਿੰਦਰ ]


ਕਿੰਵੇਂ ਪਿਆਰ ਜਤਾਂਵਾਂ ਮੈਂ
ਬੋਲ ਮਾਹੀ ਨਾਲ ਲੈ ਗਿਆ
ਕੇਹੜਾ ਟਪਾ ਸੁਣਾਂਵਾਂ ਮੈਂ .......[ਗੁਰ੍ਬ੍ਰਿੰਦਰ ]


ਡੰਡੀ ਕਨ ਦੀ ਪੀੜ ਕਰੇ
ਕੋਈ ਮੀਠਾ ਬੋਲ , ਬੋਲ ਸੋਹਣੀਏ
ਜਿਹੜਾ ਦਰਦ ਦਿੱਲਾਂ ਦਾ ਜਰੇ ......[ਗੁਰ੍ਬ੍ਰਿੰਦਰ ]


ਕੋਈ ਬੂਹਾ ਪਿਆ ਭੰਨਦਾ ਏ
ਤਾਂਘ ਮੈਨੂ ਸਜਣਾ ਦੀ
ਪਰ ਦਿਲ ਅੰਦਰੋਂ ਡਰਦਾ ਏ ........[ਗੁਰ੍ਬ੍ਰਿੰਦਰ ]


ਬੂਹੇ ਵਿਚ ਜਾਲੀ ਏ
ਬਾਹਰ ਪਇਆ ਮੀਂਹ ਵਰਦਾ
ਅਖ ਮੇਰੀ ਅਜ ਖਾਲੀ ਏ ......[ਗੁਰ੍ਬ੍ਰਿੰਦਰ ]



No comments:

Post a Comment