Thursday, May 26, 2011

ਜੇ ਤੂੰ ਕੋਈ ਰਬ....[ਗੁਰ੍ਬ੍ਰਿੰਦਰ]

ਮੈਂ ਇਸ ਨੂੰ ਤਸੀਹੇ ਆਖਾਂ

ਤੂੰ ਆਖੇਂ ਖੁਦਾਈ

ਮੁਦਤ ਬਾਦ ਤੂੰ ਮੇਲ ਕਰਾਂਵੇੰ

ਝੱਟ ਪਾਂਵੇਂ ਜੁਦਾਈ .


ਪਲ ਪਲ ਹਿਜ੍ਰ ਦਾ ਰੋ ਰੋ ਕਟਾਂ

ਜਾਗ ਕੇ ਰਾਤ ਟਪਾਈ

ਤੂੰ ਸੁਤਾ

ਕਿੱਤੇ ਧੂਣੀ ਬਾਲੀ

ਕੀ ਸਮਝੇਂ ਪੀੜ ਪਰਾਈ.


ਤੂੰ ਆਖੇਂ ਸਬ ਤੇਰਾ ਤੇਰਾ

ਕੀ ਦਿੱਤਾ ਮੈਨੂੰ ਮੇਰਾ

ਦੂਰੋਂ ਦੂਰੋਂ ਦਰਸ ਕਰਾ ਕੇ

ਖੋ ਸਜਨ ਲਇਆ ਮੇਰਾ


ਮੈਂ ਨਹੀ ਤੇਰੇ ਪਾਉਂਦਾ ਤਰਲੇ

ਕਿਓਂ ਜਾਂਵਾਂ ਸਿਰ ਝੁਕਾਈ

ਜਾ ਲਭ ਲੈ ਕੋਈ ਨਵਾਂ ਨਮਾਜ਼ੀ

ਜੋ ਤੇਰਾ ਬੂਹਾ ਜਾਏ ਖੜਕਾਈ


ਜੇ ਚਾਹੁੰਦਾ ਤੂੰ ਰਬ ਅਖਵਾਣਾ

ਕੋਈ ਰਖੀੰ ਆਸ ਜਗਾਈ

ਬਿਰਹੋਂ ਦਾ ਹੈ ਝਖੜ ਝੁਲਦਾ

ਨਾ ਦੇਵੀਂ ਜੋਤ ਬੁਝਾਈ....[ਗੁਰ੍ਬ੍ਰਿੰਦਰ]

No comments:

Post a Comment