Sunday, May 8, 2011

ਗੂੰਗਾ ਰਬ .... ਗੁਰ੍ਬ੍ਰਿੰਦਰ [ਮੁਰੀਦ ]

ਮੁਰੀਦ ' ਅਜ ਮੁਰਾਦਾਂ ਕਰ ਕੇ ਤੁਰ ਚਲਿਆ ,

ਛਡ ਚਲਿਆ ਅਜ ਦਰ ਜੋ ਚਿਰਾਂ ਤੋਂ ਸੀ ਮਲਿਆ ,

ਨਮੋਸ਼ੀ ਵੇਖ ਕੇ ਵੀ ਨਾ ਉਸ ਦਾ ਦਿਲ ਹ੍ਲਿਆ ,

ਨਰਕਾਂ ਨੂੰ ਵਾਪਿਸ ਅਜ ਓਹ ਫਿਰ ਮੁੜ ਚਲਿਆ ....

'ਮੁਰੀਦ ' ਤੇਰੇ ਤੋਂ ਚੰਗੇ ਤਾਂ ਇਹ ਮੰਗਤੇ ਨੇ ,

ਮੁੰਹ ਅੱਡ ਅੱਡ ਕੇ ਬੇਹਇਆ ਮੁਰਾਦਾਂ ਮੰਗਦੇ ਨੇ ,

ਤੂ ਚੁਪ ਚੁਪੀਤੇ ਅਜ ਦੁਆਂਵਾਂ ਕਰ ਚਲਿਆ

ਨਾ ਕੋਡੀ ਜਿੰਨਾ ਮੁੱਲ ਵੀ ਤੇਰੇ ਰਬ ਘਲਿਆ ........

'ਮੁਰੀਦ ' ਤੇਰੇ ਤੋਂ ਚੰਗੇ ਤਾਂ ਦਰ ਦੇ ਕੁੱਤੇ ਨੇ ,

ਕਟੋਰਾ ਅਨਿਆ ਦਾ ਓਹ ਚਟ ਕੇ ਸੁੱਤੇ ਨੇ ,

ਅਜ ਸੋਟਾ ਤੇਰਾ ਲੇਕੇ ਕੋਈ ਹੋਰ ਵਗ੍ਹ ਚਲਿਆ ,

ਜਾ ਫੜ ਲੈ ਓਹ ਦਿਲ ਚੋਰ ਜੋ ਅਜ ਹੈ ਭਜ ਚਲਿਆ ....

.

ਮੁਰੀਦ ' ਤੂ ਮੰਗਣ ਆਇਆ ਪਰ ਸਬ ਕੁਛ ਦੇ ਚਲਿਆਂ,

ਇਹ ਕੇਹਾ ਸੌਦਾ ਕੀਤਾ ਤੂੰ ਸਬ ਕੁਛ ਵੇਚ ਚਲਿਆਂ ,

ਹੁਣ ਕੀ ਨਜ਼ਰਾਨਾ ਦੇਵੇਂਗਾ ਕਿੱਸੇ ਪੁਜਾਰੀ ਨੂ ,

ਅੱਜ ਗੂੰਗੇ ਰਬ ਦਾ ਵੇਹੜਾ ਤੂੰ ਸਾਰਾ ਭਰ ਚਲਿਆਂ....

'ਮੁਰੀਦ ' ਤੇਰੇ ਤੋਂ ਚੰਗੇ ਤਾਂ ਇਹ ਪੱਤੇ ਨੇ ,

ਬਹਾਰਾਂ ਵੇਖਣ ਬਾਅਦ ਇਹ ਸਾਰੇ ਤੜਕੇ ਨੇ ,

ਤੂ ਪੁੰਗਰਨ ਤੋ ਪਹਲਾਂ ਹੀ ਮੁਰਝਾ ਚਲਿਆਂ ,

ਕੌਣ ਜੜਾਂ ਚ ਤੇਰੀਆਂ ਤੇਜ਼ਾਬ ਪਾ ਚਲਿਆ .....

ਮੁਰੀਦ ਤੇਰੇ ਤੋਂ ਚੰਗੇ ਤਾਂ ਇਹ ਪੈਂਡੇ ਨੇ ,

ਭਟਕੇ ਹੋਏ ਹਜ਼ਾਰਾਂ ਰਾਹੇ ਪੈਂਦੇ ਨੇ ,

ਕਿਸ ਚੁਰਾਹੇ ਵਿਚ ਅਜ ਤੂੰ ਹੈਂ ਆ ਖੜਿਆ

ਰਾਹ ਅਦਬ ਦਾ ਛਡ ਕੇ ਇਹ ਕਿਹੜਾ ਰਾਹ ਫੜਿਆ .....

ਮੁਰੀਦ ਤੇਰੇ ਤੋ ਚੰਗੇ ਤਾਂ ਇਹ ਬਕਰੇ ਨੇ ,,

ਲੋਕਾਂ ਰਿਨ ਰਿਨ ਖਾਦੇ ਇਹਨਾ ਦੇ ਡਕਰੇ ਨੇ ,,

ਤੂੰ ਖੂਨ ਕਲੇਜੇ ਦਾ ਕਿੰਨੂ ਪੀਆ ਚਲਿਆਂ

ਤੇ ਕਿਹੜਾ ਗੂੰਗਾ ਰਬ ਅਜ ਰੱਜਾ ਚਲਿਆਂ ...

ਮੁਰੀਦ ਤੇਰੇ ਤੋ ਚੰਗੀਆਂ ਤਾਂ ਇਹ ਕੰਣੀਆਂ ਨੇ ,,

ਹਜ਼ਾਰਾਂ ਝੁਲ੍ਸਦੇਆਂ ਲਈ ਇਹ ਠੰਡ ਬੰਣੀਆਂ ਨੇ ,,

ਤੂ ਬੇਹਿਸਾਬੀ ਅਥਰੂ ਅੱਜ ਵਹਾ ਚਲਿਆ ,,

ਇਸ ਠੰਡੇ ਗੂੰਗੇ ਰਬ ਨੂ ਅੱਗ ਲਗਾ ਚਲਿਆ ....

ਮੁਰੀਦ ਤੇਰੇ ਤੋਂ ਚੰਗੇ ਤਾਂ ਇਹ ਕਾਇਦੇ ਨੇ ,,

ਲੋਕਾਂ ਪੜ ਪੜ ਲਏ ਇਹਨਾ ਤੋਂ ਫਾਇਦੇ ਨੇ ,,

ਤੂ ਸਿਖਿਆ ਹੋਇਆ ਅਜ ਸਬ ਭੁੱਲਾ ਚਲਿਆ ,,

ਇਹ ਕਿਹੜਾ ਨਵਾਂ ਪਹਾੜਾ ਅੱਜ ਸੁਣਾ ਚਲਿਆ

.

ਮੁਰੀਦ ਤੇਰੇ ਤੋਂ ਚੰਗੀਆਂ ਤਾਂ ਇਹ ਟੱਲੀਆਂ ਨੇ ,

ਬੂਹਿਆਂ ਦੇ ਵਿਚ ਥਾਂਵਾਂ ਇਹਨਾ ਨੇ ਮਲੀਆਂ ਨੇ ..

ਆਉਂਦਾ ਜਾਂਦਾ ਦਰ ਤੇ ਇਹ ਖੜਕਾ ਬੈਠਾ ,,

ਡੂੰਗੀ ਨੀਂਦਰ ਸੁਤਾ ਰਬ ਜਗਾ ਬੈਠਾ ...

ਮੁਰੀਦ ਤੇਰੇ ਤੋਂ ਚੰਗੀਆਂ ਤਾਂ ਇਹ ਹਟੀਆਂ ਨੇ ,,

ਲੋਕਾਂ ਬਿਹ ਇਹਨਾ ਚ ਕੀਤੀਆਂ ਖੱਟੀਆਂ ਨੇ ,,

ਤੂੰ ਵੀ 'ਤੇਰਾ ਤੇਰਾ ' ਕਹ ਕੇ ਸਬ ਲੂਟਾ ਚਲਿਆ ,

ਦਿਲ ਆਪਣੇ ਦਾ ਚੈਨ ਕਿੱਸੇ ਨੂੰ ਠਗਾ ਚਲਿਆ ...

ਮੁਰੀਦ ਤੇਰੇ ਤੋਂ ਚੰਗੇ ਤਾਂ ਇਹ ਖੋਤੇ ਨੇ ,

ਲਖਾਂ ਸਿਯਾਨੇ ਇਹਨਾ ਪੀਠਾਂ ਤੇ ਢੋ ਤੇ ਨੇ ,,

ਤੇ ਤੂੰ ਸ਼ੁਦਾਈਆਂ ਵਾਂਗ ਆਪਣਾ ਨਾਮ ਮਿੱਟਾ ਚਲਿਆ ,,

ਤੂੰ ਦਰਦਾਂ ਵਾਲੇ ਡੰਡੇ ਸੋਟੇ ਖਾ ਚਲਿਆ ...

‎'ਮੁਰੀਦ ' ਤੇਰੇ ਤੋਂ ਚੰਗੇ ਤਾਂ ਇਹ ਮੁਲੇ ਨੇ ,,

ਦਰ ਮਸਜਿਦ ਦੇ ਇਹਨਾ ਦੇ ਹੁਕਮ ਤੋਂ ਖੁੱਲੇ ਨੇ ,,

ਤੇ ਤੂੰ ਮਨ ਵਿਚ ਬੈਠਾ ਆਪਣਾ ਰਬ ਧਿਆ ਚਲਿਆ

ਅਜ ਕਿਹੜੇ ਪਾਂਡੇ ਦੀ ਰੋਜ਼ੀ ਤੇ ਲਤ ਘੁਮਾ ਚਲਿਆ .

ਮੁਰੀਦ ਤੇਰੇ ਤੋਂ ਚੰਗੇ ਤਾਂ ਇਹ ਛੇਣੇ ਨੇ ,,

ਲੋਕਾਂ ਵਜਾ ਵਜਾ ਇਹਨਾ ਨਾਲ ਝੂਟੇ ਲੈਣੇ ਨੇ ,,

ਤੂੰ ਧਾਹਾਂ ਮਾਰ ਭੈੜਾ ਵੈਣ ਪੁਆ ਚਲਿਆ ,,

ਅਜ ਪਥਰ ਵਰਗੇ ਰਬ ਦਾ ਦਿਲ ਹਿਲਾ ਚਲਿਆ ....[ਗੁਰ੍ਬ੍ਰਿੰਦਰ ]

No comments:

Post a Comment